Prof. Gurbaj Singh, Patiala
ਮਨੁੱਖੀ ਘਾੜਤ: Prof. Gurbaj Singh, Patiala
17-January-2010
ਮਨੁੱਖ ਪ੍ਰਭੂ ਦੀ ਸਰਵਸ਼੍ਰੇਸ਼ਠ ਰਚਨਾ ਹੈ। ਪ੍ਰਭੂ ਨੇ ਮਨੁੱਖ ਨੂੰ ਇਸ ਧਰਤੀ ਦੇ ਸਾਰੇ ਜੀਵਾਂ ਦਾ ਸਰਦਾਰ ਬਣਾਇਆ ਹੈ ਅਤੇ ਬਾਕੀ ਸਾਰੇ ਜੀਵਾਂ ਨੂੰ ਇਸ ਦੇ ਪਾਣੀਹਾਰ ਥਾਪਿਆ ਹੈ। ਮਨੁੱਖ ਨੂੰ ਇਹ ਜਨਮ ਉਸ ਅਕਾਲ ਪੁਰਖ ਨਾਲ ਅਭੇਦਤਾ ਪ੍ਰਾਪਤ ਕਰਨ ਲਈ ਇਕ ਵਾਰੀ ਵਜੋਂ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜਨਮ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਅਤਿ ਅਮੋਲਕ ਹੈ ਅਤੇ ਵਾਰ-ਵਾਰ ਪ੍ਰਾਪਤ ਨਹੀਂ ਹੁੰਦਾ।