| ਮਾਨਵਤਾ ਮਨੁੱਖ-ਜਾਤੀ ਦਾ ਗੌਰਵ ਹੈ। ਮਾਨਵਤਾ ਤੋਂ ਭਾਵ ਹੈ ਮਨੁੱਖੀ-ਭਾਵ। ਭੌਤਿਕਤਾ ਦੀ ਮ੍ਰਿਗ ਤ੍ਰਿਸ਼ਣਾ ਵਿਚ ਮਨੁੱਖ ਦੀ ਵਿਆਕੁਲਤਾ ਵਧਦੀ ਹੀ ਜਾ ਰਹੀ ਹੈ। ਸ੍ਰਿਸ਼ਟੀ ਦੀ ਉਨਤੀ ਦਾ ਆਧਾਰ ਮਾਨਵਤਾ ਹੀ ਹੈ। ਮਨੁੱਖਤਾ ਦੀਆਂ ਜੜ੍ਹਾਂ ਸੱਤ ਤੇ ਆਧਾਰਿਤ ਹਨ। ਮਾਨਵਤਾ ਸ਼ਬਦ ਵਿਚ ਤਿੰਨ ਗੁਣਾਂ ਦਾ ਸਮਾਵੇਸ਼ ਹੈ -ਮਨਨ ਕਰਨਾ, ਸਹਾਨੁਭੂਤੀ ਰੱਖਣਾ ਅਤੇ ਨਿਸ਼ਚੈ ਤੇ ਅਟਲ ਰਹਿਣਾ।
|