karamjeet kaur
i want to ask any matters to aaktops pal.
 
surinder
very good artical
 
Dr Dalwinder singh 28-7-10
ਜਿਹੜਾ ਜਨਮ ਤੇ ਮਰਨ ਦਾ ਵਹਿਮ ਹੈ, ਓਹ ਆਪਣੇ ਮੰਨਣ ਦਾ ਹੈ ਨਾ ਕੇ ਮਨਾਓਣ ਦਾ।    ਗੱਲ ਮੰਣਨ ਯੋਗ ਹੈ।  ਸਿਖ ਕਦੇ ਵੀ ਕਿੱਸੇ ਦਾ ਵੈਰੀ ਨਹੀਂ ਹੋ ਸਕਦਾ। ਸਿਖ ਦਾ ਵੈਰ ਜ਼ੁਲਮ ਨਾਲ ਤਾਂ ਹੋ ਸਕਦਾ ਹੈ ਪਰ ਕਿਸੇ ਕੌਮ ਨਾਲ ਨਹੀਂ। ਫੇਰ ਬੰਦਾ ਬਹਾਦੁਰ ਤੇ ਇਲਜ਼ਾਮ ਲੌਣਾ ਤਾਂ ਕੋਈ ਸਿਆਣਪ ਨਹੀਂ ਕਿਓਂਕ ਓਹ੍ਨਾ ਨੂੰ ਤਾਂ ਆਪ ਸਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੌਮ ਦਾ ਆਗੂ ਥਾਪਿਆ ਸੀ। ਗੁਰਬਾਣੀ ਦੀ ਗਲਤ interpretation ਕਰਨਾ ਇਤਨਾ ਵੱਡਾ ਕੋਈ ਪਾਪ ਨਹੀਂ ਹੈ ਜੇ ਕਰ ਕਿਸੇ ਨੇ ਜਾਨ ਬੁਝ ਕੇ ਨਾ ਕਿਤਾ ਹੋਵੇ। ਪਰ ਝੂਠੇ ਤੱਥ ਘੜ ਦੇਨੇ ਬਹੁਤ ਵੱਡਾ ਗੁਨਾਹ ਹੈ।   ਮੈਂ ਨਹੀਂ ਸਮਝਦਾ ਕਿ ਕਿਸੇ ਤੇ ਗੱਦਾਰੀ ਤੋਂ ਵਧ ਵੀ ਕੋਈ ਇਲਜਾਮ ਲਾਇਆ ਜਾ ਸਕਦਾ ਹੈ। ਜੇ ਲਾਉਣਾ ਹੈ ਤਾਂ ਉਹਦੇ ਪਿਛੇ ਠੋਸ ਸਬੂਤ ਅਤੇ ਦਲੀਲ ਹੋਵੇ। ਇਸ ਮੁੱਦੇ ਦੀ ਅਹਮਿਅਤ ਨੂੰ ਇੱਕ ਹੋਰ ਪਾਸਿਉਂ ਸਮਝਦੇ ਹਾਂ। ਭਗਤ ਸਿੰਘ ਇੱਕ ਮਹਾਨ ਸ਼ਹੀਦ ਸਮਝਿਆ ਜਾਂਦਾ ਹੈ ਅਤੇ ਪ੍ਰੋ: ਪੂਰਨ ਸਿੰਘ ਇੱਕ ਮਹਾਨ ਫ਼ਿਲੋਸਫ਼ਰ। ਭਗਤ ਸਿੰਘ ਕਹਿਦਾਂ ਹੈ ਕਿ ਇਹ ਦੇਸ਼ ਸਾਡਾ ਹੈ। ਅੰਗ੍ਰੇਜੋ, ਬਾਹਰ ਨਿਕਲੋ। ਇਸ ਵਾਸਤੇ ਉਸ ਨੇ ਅਸੈਂਮਬਲੀ ਵਿੱਚ ਬੰਬ ਸੁਟਿਆ ਜੋ ਕਿ ਉਸ ਦੀ ਫ਼ਾਂਸੀ ਦਾ ਕਾਰਣ ਬਣਿਆ। ਲਗਭਗ ਉਸੇ ਸਮੇਂ (21/10/1928) ਨੂੰ ਪ੍ਰੋ: ਪੂਰਨ ਸਿੰਘ ਨੇ Sir John Simon ਨੂੰ ਚਿਠੀ ਲਿਖੀ ਕਿ ਤੁਸੀ ਭਾਰਤ ਛਡ ਕੇ ਨਾ ਜਾਵੋ। ਚਿਠੀ  ਥੱਲੇ ਪੇਸਟ ਹੈ।  What Should the Englishmen Do?
So there is no remedy as far as thought devoid of fiery imagination can go penetrating the details of human affairs in India and the details that have been here for centuries as rigid facts.
I now come to what the Englishman should do under the circumstances. To be brief, if he is a Cromwell, he should frankly say not only to India but say so in the face of the nations of the world: “O, Indians! do your damnedest; we will govern you as we like. Go away. On what grounds and in what way is India more specially yours than ours? Aryans conquered it, they have gone. We occupied it when you were all fighting amongst yourselves; we will occupy it as long as we can. Come. We will die to a man and govern you as best we choose.”  http://www.sikhiwiki.org/index.php/Professor_Puran_Singh%27s_historic_letter  ਕਿ ਅੱਜ ਤੱਕ ਕਿਸੇ ਨੇ ਪ੍ਰੋ: ਪੂਰਨ ਸਿੰਘ ਨੂੰ ਗੱਦਾਰ ਕਿਹਾ ਹੈ? ਨਹੀਂ ਕਿਹਾ। ਕਿੳਂਕਿ ਪ੍ਰੋ: ਪੂਰਨ ਸਿੰਘ ਭਵਿਖ ਵਿੱਚ ਦੇਖ ਸਕਦਾ ਸੀ। ਉਹ ਜਾਣਦਾ ਸੀ ਕਿ ਜੇ ਅੰਗ੍ਰੇਜ ਚਲੇ ਗਏ ਤੇ ਉਹਨਾਂ ਦੀ ਥਾਂ ਜੋ ਕੁਰਸੀ ਤੇ ਬੈਠਣਗੇ, ਉਹ ਅੰਗ੍ਰੇਜਾਂ ਨਾਲੋਂ ਕਿਤੇ ਜਿਆਦਾ ਉਜਾੜਾ ਪਾਉਣਗੇ।  ਇਹੀ ਹਾਲ ਬੰਦਾ ਬਹਾਦੁਰ ਦੇ ਸਮੇਂ ਸੀ। ਅੰਗ੍ਰੇਜ ਉਸ ਵੇਲੇ ਵੱਡੀ ਤਾਕਤ ਨਹੀਂ ਸਨ। ਮੁਗਲਾਂ ਦੀ ਜੜ ਪੁਟਣ ਦਾ ਮਤਲਬ ਸੀ ਤਖਤ ਤੇ ਅਫਗਾਨੀਆਂ ਜਾਂ ਹਿੰਦੂਆਂ ਨੂੰ ਬੈਠਾਣਾ। ਦੋਵੇਂ ਹੀ ਮੁਗਲਾਂ ਤੋਂ ਕਿਤੇ ਜਿਆਦਾ ਜਾਲਿਮ ਸਨ। ਅਸੀ ਇਹ ਕਿਵੇਂ ਭੁਲ ਗਏ ਕਿ ਗੁਰੂ ਅਰਜਨ ਨੇ ਅਕਬਰ ਨੂੰ ਕਰ ਦੀ ਦਰ ਘਟਾਉਣ ਨੂੰ ਕਿਹਾ ਸੀ ਅਤੇ ਉਹ ਮੰਨ ਵੀ ਗਿਆ ਸੀ, ਖੁਸਰੋ ਨੂੰ ਪੰਜਵੇ ਪਾਤਸ਼ਾਹ ਵਲੋਂ ਅਸ਼ੀਰਵਾਦ ਮਿਲਿਆ ਸੀ, ਦਾਰਾ ਸ਼ਿਕੋਹ ਦੀ ਮਦਦ ਕਰਣ ਸਤਵੇਂ ਪਾਤਸ਼ਾਹ ਆਪਣੀ ਫ਼ੌਜ ਲੈ ਕੇ ਗਏ ਸਨ, ਦਸਵੇਂ ਪਾਤਸ਼ਾਹ ਆਪ ਬਹਾਦੁਰਸ਼ਾਹ ਨੂੰ ਤਖਤ ਤੇ ਬਿਠਾਉਣ ਵਿੱਚ ਸਹਾਈ ਹੋਏ ਸਨ। ਨਾਨਕ ਨੇ ਭਾਵੇਂ ਸਿੱਖੀ ਦੀ ਨੀਂਹ ਪਠਾਨਾਂ ਦੇ ਰਾਜ ਵਿੱਚ ਰੱਖੀ ਸੀ ਪਰ ਸਿੱਖੀ ਵਧੀ ਫ਼ੁਲੀ ਮੁਗਲਾਂ ਦੇ ਰਾਜ ਵਿੱਚ ਸੀ।  dr dalwinder singh
 
S. Sukhdev singh (America)27-7-10

ਯੋਗਾ ਗੁਰਮੱਤ


ਗੁਰਮੱਤ ਜਿਸਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਹਨ ਜੋ ਸਾਰੇ ਮੱਤਾਂ ਤੋਂ ਨਿਆਰਾ, ਕਰਮਸ਼ੀਲ, ਯਤਨਸ਼ੀਲ ਅਤੇ ਗਿਆਨ-ਵਿਗਿਆਨ ਦਾ ਸੋਮਾਂ ਹੈ ਅਤੇ ਜਿਸ ਵਿੱਚ ਰੱਬੀ ਗੁਰੂਆਂ-ਭਗਤਾਂ ਦੇ ਸੁਨਹਿਰੀ ਉਪਦੇਸ਼ ਹਨ। ਸਮੁੱਚੇ ਸੰਸਾਰ ਦਾ ਰੱਬੀ ਧਰਮ ਇੱਕ ਹੀ ਹੈ ਜਿਵੇਂ ਜੈਨਮੱਤ, ਬੁੱਧਮੱਤ, ਯਹੂਦੀਮੱਤ, ਈਸਾਈਮੱਤ, ਇਸਲਾਮਮੱਤ ਅਤੇ ਸਿੱਖਮੱਤ (ਗੁਰਮੱਤ) ਆਦਿਕ ਕਈ ਹੋਰ ਮੱਤ ਵੀ ਹਨ ਇਵੇਂ ਹੀ ਇਨ੍ਹਾਂ ਵਿੱਚ ਇੱਕ ਯੋਗਮੱਤ ਵੀ ਹੈ, ਮਹਾਨਕੋਸ਼ ਅਨੁਸਾਰ ਜੋਗ ਪੰਜਾਬੀ ਅਤੇ ਯੋਗ ਸੰਸਕ੍ਰਿਤ ਦੇ ਲਫਜ਼ ਹਨ, ਪ੍ਰਕਰਣ ਅਨੁਸਾਰ ਅਰਥ ਹਨ-ਜੋਗ=ਨੂੰ, ਕੋ, ਪ੍ਰਤਿ, ਤਾਈਂ ਜਿਵੇਂ - ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰਮੁਖ ਸਿੰਘ ਅਤੇ "ਤਿਤੁ ਮਹਲੁ ਜੋ ਸ਼ਬਦੁ ਹੋਆ ਸੋ ਪੋਥੀ ਗੁਰਿ ਅੰਗਦ ਜੋਗੁ ਮਿਲੀ" ਜੋਗ=ਲੀਏ, ਵਾਸਤੇ, ਲਈ-ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ (1412) ਜੋਗ=ਉਚਿੱਤ, ਲਾਇਕ, ਕਾਬਲ-ਨਾਨਕ ਸਦਾ ਧਿਆਈਐ ਧਿਆਵਨ ਜੋਗ (269) ਜੋਗ=ਮੇਲ, ਜੁੜਨਾ 5 ਜੋਗ=ਸਮਰੱਥ-ਪ੍ਰਭੁ ਸਭਨਾ ਗਲਾ ਜੋਗਾ ਜੀਉ (108) ਚਿੱਤ ਨੂੰ ਇਕਾਗਰ ਕਰਨ ਦੇ ਸਾਧਨ ਹਨ। ਗੁਰੂ ਨਾਨਕ ਸਾਹਿਬ ਕਹੁ ਨਾਨਕ ਸੁਣਿ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ (360) ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਅਪੁਨਾ ਪੰਥ ਨਿਰਾਲਾ॥(ਭਾ.ਗੁ.) .. ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥..ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਤਉ ਪਾਈਐ (730) ਸੱਚਾ ਗੁਰੂ ਭਰਮਾਂ ਦੇ ਪੜਦੇ ਤੁਟਦੇ ਹਨ ਅਤੇ ਮਨ ਦੀ ਮਾਇਆ ਵਾਲੀ ਦੌੜ ਮਿਟਦੀ ਹੈ। ਹੇ ਨਾਨਕ! ਜੀਂਵਦਿਆਂ ਹੀ ਅਜਿਹੇ ਫੋਕਟ ਕਰਮਾਂ ਅਤੇ ਵਿਕਾਰਾਂ ਵੱਲੋਂ ਮਨ ਨੂੰ ਮਾਰਨਾ ਹੀ ਜੋਗ ਹੈ। ਮਾਇਆ ਦੀ ਕਾਲਖ ਵਿਖੇ ਰਹਿੰਦੇ ਹੀ ਨਿਰਲੇਪ ਰਹਿਣਾ ਜੁਗਤੀ ਹੈ। ਏਹੁ ਜੋਗੁ ਨ ਹੋਵੈ ਜੋਗੀ ਜਿ ਕਟੰਬੁ ਛੋਡਿ ਪਰਭਵਣੁ ਕਰਹਿ (909) ਇਹ ਜੋਗ ਨਹੀਂ ਕਿ ਘਰ-ਪ੍ਰਵਾਰ ਦੀ ਜਿਮੇਵਾਰੀ ਛੱਡ ਕੇ ਵਿਹਲੜਾਂ ਦੀ ਤਰ੍ਹਾਂ ਘੁੰਮੇਂ। ਜੋਗੁ ਨ ਭਗਵੀਂ ਕਪੜੀਂ ਜੋਗੁ ਨ ਮੈਲੇ ਵੇਸਿ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ (1421)
ਗੁਰਮੱਤ ਦਾ ਸਹਜ, ਭਗਤ, ਰਾਜ, ਬ੍ਰਹਮ ਅਤੇ ਤੱਤ ਜੋਗ-ਕਿਰਤ-ਵਿਰਤ ਕਰਦੇ ਹੋਰਨਾਂ ਲੋੜਵੰਦਾਂ ਨਾਲ ਵੰਡ ਛੱਕਣਾ ਅਤੇ ਪ੍ਰਭੂ ਪ੍ਰਮਾਤਮਾਂ ਨੂੰ ਸਦਾ ਯਾਦ ਰੱਖਣਾ ਹੀ ਸਹਿਜ ਸਮਾਧਿ ਭਾਵ ਮਨ ਦੀ ਇਕਾਗ੍ਰਤਾ ਹੈ-ਸਹਜਿ ਸਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ (68) ਮਨ ਨੂੰ ਕਰਤਾਰ ਨਾਲ ਜੋੜ ਕੇ ਉਸ ਦੀ ਕੀਰਤੀ ਕਰਨੀ ਹੀ ਗੁਰਮੱਤ ਦਾ ਸਹਜ-ਜੋਗ ਹੈ-ਜੋਗੁ ਬਨਿਆ ਤੇਰਾ ਕੀਰਤਨੁ ਗਾਈ (385) ਸਭ ਉੱਚੇ ਨੀਵੇਂ ਅਤੇ ਮਿਤ੍ਰ-ਸ਼ਤ੍ਰ ਨੂੰ ਸਮਾਨ ਜਾਨਣਾ ਹੀ ਅਸਲੀ ਜੋਗ ਦੀ ਜੁਗਤੀ ਅਤੇ ਨੀਸ਼ਾਨੀ ਹੈ-ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗੁ ਜੁਗਤਿ ਨੀਸਾਨੀ (496) ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ-ਭੱਜ ਵਲੋਂ ਮਾਰ ਦਿੱਤਾ ਹੈ ਇਹ ਹੀ ਸਿੱਖ ਦਾ ਸਹਜ-ਯੋਗ ਹੈ-ਗੁਰਿ ਮਨੁ ਮਾਰਿਓ ਕਰਿ ਸੰਜੋਗੁ॥..ਜਨ ਨਾਨਕ ਹਰਿ ਵਰੁ ਸਹਜ ਜੋਗੁ (1170) ਬ੍ਰਹਮਜੋਗ ਹੈ-ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ, ਹਰਿ ਪਾਈਐ ਸਤਸੰਗਤੀ, ਉਪਦੇਸਿ ਗੁਰੂ ਗੁਰ ਸੰਤ ਜਨਾ, ਖੋਲਿ ਖੋਲਿ ਕਪਾਟ॥(1297) ਸੁਖਮਨਾ ਇਸ਼ਨਾਨ, ਦਾਨ, ਨਾਮ ਅਤੇ ਸਤਸੰਗ ਹੀ ਗੁਰਮੱਤ ਦਾ ਭਗਤ ਜੋਗ ਹੈ ਅਤੇ ਇਸ ਦੇ ਇਹ ਅੰਗ ਹਨ-ਪ੍ਰਭੂ ਦੀ ਯਾਦ, ਸ਼ੁੱਧ ਰਹਿਣਾ, ਧਰਮ-ਕਿਰਤ ਕਰਕੇ ਵੰਡ ਛੱਕਣਾ ਅਤੇ ਸਦਾਚਾਰੀ ਗੁਰਮੁਖਾਂ ਦੀ ਸੰਗਤ ਕਰਨੀ। ਸਿੱਖ ਰਾਜ ਗੱਦੀ ਤੇ ਬੈਠਾ ਵੀ ਜੋਗੀ ਹੈ-ਰਾਜੁ ਜੋਗੁ ਰਸ ਰਲੀਆਂ ਮਾਣੈ। ਸਾਧਸੰਗਤਿ ਵਿਟਹੁ ਕੁਰਬਾਣੈ॥1॥(ਭਾ.ਗੁ.) ਤੱਤਜੋਗ-ਆਤਮਬਲ ਕਰਕੇ ਦੁਖ ਵਿੱਚ ਸੁੱਖ, ਬੁਰੇ ਵਿੱਚ ਭਲਾ, ਹਾਰ ਵਿੱਚ ਜਿਤ, ਅਤੇ ਸੋਗ ਵਿੱਚ ਹਰਖ ਜਾਣ ਕੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ-..ਐਸੋ ਜਨੁ ਬਿਰਲੋ ਹੈ ਸੇਵਕੁ ਤਤ ਜੋਗ ਕਉ ਬੇਤੈ...(1302)
ਗੁਰਮੱਤ ਵਿੱਚ ਸਹਜ ਜੋਗ ਦੇ ਵੀ ਅੱਠ ਅੰਗ-ਪ੍ਰਥਮੇ ਯਮ-ਮਨ ਨੂੰ ਨੀਵਾਂ ਰੱਖਣਾ, ਗੁਣ ਕਰਕੇ ਅਭਿਮਾਨੀ ਨਾ ਹੋਣਾ। ਦੂਜਾ ਨੇਮ-ਕਥਾ ਕੀਰਤਨ ਵਿੱਚ ਮਨ ਠਹਿਰਾਉਣਾ ਨੇਮ ਨਾਲ ਗੁਰ ਸ਼ਬਦ ਪੜ੍ਹਨਾ ਜਾਂ ਸੁਣਨਾ ਤੀਸਰਾ ਇਕਾਂਤਦੇਸ਼-ਸਰਬ ਵਿਖੇ ਏਕ ਗੋਬਿੰਦ ਕੋ ਜਾਨਣਾ। ਚੌਥਾ ਆਸਣ-ਰੱਬ ਨਾਲ ਸੁਰਤ ਜੋੜਨੀ। ਪੰਜਵਾਂ ਪ੍ਰਾਣਾਯਾਮ-ਗੁਰ-ਬਚਨ ਮਨ ਵਿਖੇ ਇਕੱਤ੍ਰ ਕਰਨੇ ਪੂਰਕ, ਕਦੇ ਗੁਰ ਬਚਨਾਂ ਨੂੰ ਤਿਆਗਣਾ ਨਾਂ ਕੁੰਭਕ, ਜੋ ਪਦਾਰਥ ਤਿਆਗਣਯੋਗ ਹਨ ਗੁਰ ਬਚਨਾਂ ਕਰਕੇ ਤਿਆਗਣੇ ਰੇਚਕ। ਛੇਵਾਂ ਧਿਆਨ-ਗੁਰਬਾਣੀ ਪਾਠ, ਕਥਾ ਅਤੇ ਕੀਰਤਨ ਕਰਦੇ ਜਾਂ ਸੁਣਦੇ ਸਮੇ ਧਿਆਨ ਸ਼ਬਦ ਅਰਥਾਂ ਵਿਖੇ ਰੱਖਣਾ ਅਤੇ ਕੋਈ ਸੰਕਲਪ ਮਨ ਵਿਖੇ ਨਾਂ ਫੁਰਨ ਦੇਣਾ। ਸਤਵਾਂ ਧਾਰਨਾ-ਮਨ ਜੇ ਕਿਸੇ ਸੰਕਲਪ ਲਈ ਧਾਵੇ ਤਾਂ ਵੀ ਇਸ ਨੂੰ ਰੋਕ ਕੇ ਸ਼ਬਦ ਵਿਖੇ ਜੋੜਨਾ। ਅਠਵਾਂ ਸਮਾਧਿ-ਜੋ ਦੋ ਚਾਰ ਘੜੀਆਂ ਮਨ ਸ਼ਬਦ ਵਿਚਾਰ ਵਿੱਚ ਠਹਿਰਿਆ ਇਸ ਠਹਿਰਾਉ ਦੀ ਸਮਾਧ ਨੂੰ ਅਭਿਆਸ ਨਾਲ ਵਧਾਉਣਾ ਗੁਰਮੱਤ ਦਾ ਭਗਤ ਜੋਗ ਹੈ। ਬਾਬੇ ਨਾਨਕ ਦੇ ਇਹ ਸਮੁੱਚੀ ਲੋਕਾਈ ਲਈ ਸਦਾ ਬਹਾਰ ਸੁਨਹਿਰੀ ਉਪਦੇਸ਼ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਭਾਵ ਰੱਬੀ ਯਾਦ ਨੂੰ ਧਾਰਨ ਕਰੋ ਨਾਲੋਂ ਹੋਰ ਕਿਹੜਾ ਮਹਾਂਨ "ਯੋਗਾ" ਹੋ ਸਕਦਾ ਹੈ ਗੁਰੂ ਘਰਾਂ ਵਿੱਚ ਇਸ ਦੇ ਆਲਮਗੀਰ ਸਿਧਾਤਾਂ ਦਾ ਹੀ ਅਭਿਆਸ-ਵਿਚਾਰ ਅਤੇ ਪ੍ਰਚਾਰ ਹੋਣਾ ਚਾਹੀਦਾ ਹੈ। ranjeet kaur valtoha


  
ਕਾਰ ਸੇਵਾ
ਸਿੱਖ ਪੰਥ ਦੇ ਮਹਾਨ ਤਪੱਸਵੀ, ਮਹਾਨ ਯੋਧੇ, ਜਪੀ-ਤਪੀ, ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿੰਨਾਂ ਦੇ ਆਗਮਨ ਅਸਥਾਨ ਗੁ. ਸ੍ਰੀ ਪਹੂਵਿੰਡ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੰਨ 2001 ਵਿੱਚ ਕਾਰ ਸੇਵਾ ਅਰੰਭ ਕੀਤੀ ਗਈ।

ਸਾਧ ਸੰਗਤ ਜੀ ਬਾਬਾ ਜੀ ਦੀ ਬੇਅੰਤ ਬਖਸ਼ਿਸ਼, ਬੇਅੰਤ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੇ ਸਿਰ ’ਤੇ ਹੱਥ ਰੱਖ ਕੇ ਇਸ ਸੇਵਾ ਨੂੰ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਜੋ ਚਾਰ ਚੰਨ ਲਗਾਏ ਉਸ ਬਾਰੇ ਇਸ ਰਸਨਾਂ ਨਾਲ ਕਹਿਣਾ ਬੜਾ ਕਠਿਨ ਹੈ। Hospital ਬਾਬਾ ਦੀਪ ਸਿੰਘ ਜੀ ਸਿੱਖ ਧਰਮ ਦੇ ਉਹ ਮਹਾਨ ਯੋਧੇ ਅਤੇ ਬ੍ਰਹਮ ਗਿਆਨੀ ਹੋਏ ਹਨ ਜਿੰਨਾਂ ਦੀ ਭਗਤੀ ਅਤੇ ਸ਼ਕਤੀ ਦੀ ਮਿਸਾਲ ਕਿਧਰੋਂ ਵੀ ਨਹੀਂ ਮਿਲ ਸਕਦੀ। ਸਾਰੀ ਧਰਤੀ ’ਤੇ ਉਹ ਇੱਕੋ ਹੀ ਸੂਰਮੇ ਹਨ ਜਿੰਨਾ ਨੇ ਆਪਣੇ ਸੀਸ ਨੂੰ ਤਲੀ ਉੱਪਰ ਧਰ ਕੇ ਸਮੇਂ ਦੇ ਮੁਸਲਮਾਨ ਹਾਕਮਾਂ ਨਾਲ ਟੱਕਰ ਲਈ ਅਤੇ ਆਪਣੇ ਗੁਰੂ ਦੇ ਪਾਵਨ ਪਵਿੱਤਰ ਅਸਾਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਅਜ਼ਾਦ ਕਰਵਾਇਆ (ਬੇਅਦਬੀ ਹੋਣ ਤੋਂ ਰੋਕਿਆ)।
 ਇਨ੍ਹਾਂ ਬਖਸ਼ਿਸ਼ਾਂ ਤੋਂ ਇਲਾਵਾ ਬਾਬਾ ਜੀ ਕੋਲ ਮਹਾਨ ਲਿਖਾਰੀ ਹੋਣ ਦਾ ਵੀ ਬੜਾ ਵੱਡਾ ਗੁਣ ਸੀ। ਆਪ ਜੀ ਨੇ ਗਿਆਰਾਂ ਸਾਲਾਂ ਦੀ ਅਣਥੱਕ ਮਿਹਨਤ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਗੁਰਮੁੱਖੀ ਭਾਸ਼ਾ ਵਿੱਚ ਅਤੇ ਇੱਕ ਸਰੂਪ ਅਰਬੀ ਭਾਸ਼ਾ ਵਿੱਚ ਲਿਖਕੇ ਮਹਾਨ ਸੇਵਾ ਕਮਾਈ ਅਤੇ ਨਾਲ-ਨਾਲ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। ਬਾਬਾ ਜੀ ਨੇ ਇਸ ਪਹੂਵਿੰਡ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਪਿਤਾ ਭਾਈ ਭਗਤੂ ਜੀ ਅਤੇ ਮਾਤਾ ਜੀਊਣੀ ਜੀ ਦੀ ਗੋਦ ਵਿੱਚ ਖੇਡੇ, ਵੱਡੇ ਹੋਏ ਅਤੇ ਇੱਥੋਂ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਗਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਦੀਪਾ ਤੋਂ ਬਾਬਾ ਦੀਪ ਸਿੰਘ ਜੀ ਸਜੇ ਅਤੇ ਆਪਣੀ ਸਾਰੀ ਜ਼ਿੰਦਗੀ ਗੁਰੂ ਲੇਖੇ ਲਗਾ ਦਿੱਤੀ।  ਬ੍ਰਹਮ ਗਿਆਨੀ ਦਾ ਅਸਥਾਨ ਐਸਾ ਬਣੇ ਕਿ ਜਿਸ ਨੂੰ ਰਸਨਾਂ ਨਾਲ ਬਿਆਨ ਕਰਨਾ ਔਖਾ ਮਹਿਸੂਸ ਹੋਵੇ। Hospitalਗੁਰੂ ਪਿਆਰਿਉ! ਇਸੇ ਮੰਤਵ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ, ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਵਿੱਖੇ ਗੁਰਦੁਆਰਾ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਅਤੇ ਦੀਵਾਨ ਹਾਲ ਪਹਿਲਾਂ ਨਾਲੋਂ ਕਾਫੀ ਵੱਡਾ ਕੀਤਾ ਗਿਆ ਅਤੇ ਸੁੰਦਰ ਮੀਨਾਕਾਰੀ ਅਤੇ ਸ਼ੀਸ਼ਿਆਂ ਨਾਲ ਸਜਾਇਆ ਗਿਆ, ਜਿੱਥੇ ਕਿ ਪਹਿਲਾਂ ਤਕਰੀਬਨ 200-250 ਸਰੀਰਾਂ ਦੇ ਬੈਠਣ ਲਈ ਜਗ੍ਹਾ ਹੁੰਦੀ ਸੀ, ਹੁਣ ਇਹ ਹਾਲ ਤਕਰੀਬਨ 2000 ਸੰਗਤਾਂ ਦੇ ਬੈਠਣ ਵਾਸਤੇ ਬਣਾ ਦਿੱਤਾ ਗਿਆ। ਜਿਸ ਵਿੱਚ ਗੁਰਬਾਣੀ ਲਿਖੀਆਂ ਸੁੰਦਰ ਸੰਗਮਰਮਰ ਦੀਆਂ ਟਾਇਲਾਂ ਉੱਪਰ ਸੋਨੇ ਦੀ ਪਾਲਕੀ ਸੁਸ਼ੋਭਿਤ ਕਰਵਾਈ ਗਈ। Hospital
ਗੁਰੂ ਸਾਹਿਬ ਜੀ ਦੇ ਸੁੱਖ-ਆਸਣ ਵਾਲਾ ਕਮਰਾ ਜਿਸ ਵਿੱਚ ਸੋਨੇ ਦੇ ਦਰਵਾਜ਼ੇ, ਸੋਨੇ ਦੀਆਂ ਬਾਰੀਆਂ, ਸੋਨੇ ਵਿੱਚ ਹੀ ਲਿਖੀਆਂ ਗਈਆਂ ਗੁਰਬਾਣੀ ਦੀਆਂ ਪੰਕਤੀਆਂ, ਘੋਲਦੲਨ ਸ਼ੀਸ਼ੇ ਵਿੱਚ ਕੀਤੀ ਗਈ ਮੀਨਾਂਕਾਰੀ ਅਤੇ ਸੁੰਦਰ ਪਲੰਘ ਸੁਸ਼ੋਭਿਤ ਕਰਵਾਇਆ ਗਿਆ ਅਤੇ ਇਹ ਸਭ ਬਾਬਾ ਜੀ ਦੀ ਕਿਰਪਾ ਨਾਲ ਹੀ ਹੋਇਆ।
 
ਬਾਬਾ ਜੀ ਨੇ ਭਾਈ ਸਾਹਿਬ ਜੀ ਨੂੰ ਬਖਸ਼ੇ ਉੱਦਮ ਸਦਕਾ ਇਸ ਆਥਾਨ ਤੇ ਕਈ ਹੋਰ ਸੇਵਾਵਾਂ ਮੁਕੰਮਲ ਕਰਵਾਈਆਂ ਜਿਵੇਂ:-

Hospital 1. ਬਾਹਰੋਂ ਆਈਆਂ ਸੰਗਤਾਂ ਦੀਆਂ ਗੱਡੀਆਂ ਖੜੀਆਂ ਕਰਨ ਵਾਸਤੇ ਫੁੱਲਾਂ ਨਾਲ ਸੱਜੀ ਹੋਈ ਪਾਰਕਿੰਗ ਬਣਾਈ ਗਈ। 2. ਨਾਮ ਅਭਿਆਸ ਅਤੇ ਅਰਾਮ ਕਰਨ ਵਾਸਤੇ ਫੁੱਲਾਂ ਨਾਲ ਸੱਜੀ ਹੋਈ ਫੁਹਾਰਿਆਂ ਨਾਲ ਮਨਮੋਹਕ ਅਤੇ ਦਿਲ ਖਿਚਵਾਂ ਨਜ਼ਾਰਾ ਪੇਸ਼ ਕਰਨ ਵਾਲੀ ਸੁੰਦਰ ਬਗੀਚੀ ਤਿਆਰ ਕੀਤੀ ਗਈ।
3. ਪਾਵਨ ਸਰੋਵਰ ਦੇ ਸਾਰੇ ਪਾਸੇ ਅਤੇ ਪਰਕਰਮਾਂ ਅਤੇ ਵਰਾਂਡੇ ਵਿੱਚ ਸੁੰਦਰ ਸੰਗਮਰਮਰ ਲਗਵਾਇਆ ਗਿਆ।
4. ਬਾਬਾ ਜੀ ਦੇ ਮਾਤਾ ਜੀ ਦੇ ਨਾਮ ’ਤੇ “ਮਾਤਾ ਜੀਊਣੀ ਜੀ” ਲੰਗਰ ਹਾਲ ਬਣਾਇਆ ਗਿਆ ਜਿਸ ਵਿੱਚ ਲਗਭਗ 2000 ਸਰੀਰ ਇਕੋਂ ਸਮੇਂ ਪੰਗਤਾਂ ਵਿੱਚ ਬੈਠ ਕੇ ਗੁਰੂ ਦਾ ਲੰਗਰ ਛਕ ਸਕਦੇ ਹਨ।
5. ਇਸੇ ਹੀ ਅਸਥਾਨ ’ਤੇ ਬਾਬਾ ਦੀਪ ਸਿੰਘ ਜੀ ਇੰਗਲਿਸ਼ ਮੀਡੀਅਮ ਡੇਅ-ਬੋਰਡਿੰਗ ਪਬਲਿਕ ਸਕੂਲ ਬਣਾਇਆ ਗਿਆ। ਜਿਸ ਵਿੱਚ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਗੁਰਮਿਤ ਵਿੱਦਿਆ ਵੀ ਦਿੱਤੀ ਜਾਵੇਗੀ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਬੱਚੇ ਚੰਗੀ ਵਿੱਦਿਆ ਪ੍ਰਾਪਤ ਕਰ ਸਕਣ।


 

ਨੋਟ:- ਸਕੂਲ / ਕਾਲਜ ਚਲਾਉਣ ਦੀ ਸੇਵਾ ਗੁ. ਪਹੂਵਿੰਡ ਸਾਹਿਬ ਜੀ ਦੇ ਪ੍ਰਧਾਨ ਕਰਨਲ ਸ. ਜੀ. ਐੱਸ. ਸੰਧੂ ਜੀ ਕਰ ਰਹੇ ਹਨ।

ਚਲ ਰਹੀ ਕਾਰ ਸੇਵਾ ਦੇ ਅਗਲੇ ਪੜਾਅ:-

1. ਬਾਬਾ ਜੀ ਦੇ ਪਿਤਾ ਜੀ ਭਾਈ ਭਗਤੂ ਜੀ ਦੇ ਨਾਮ ’ਤੇ ਅਤਿ-ਆਧੁਨਿਕ (Computerized) ਅਜ਼ਾਇਬ ਘਰ ਦੀ ਉਸਾਰੀ।
2. ਇਸ ਪਵਿੱਤਰ ਅਸਥਾਨ ’ਤੇ ਆ ਕੇ ਠਹਿਰਣ ਵਾਸਤੇ ਆਪ ਸੰਗਤਾਂ ਲਈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤ ਨਿਵਾਸ (ਸਰਾਂ) ਦੀ ਉਸਾਰੀ।
3. ਸੰਗਤਾਂ ਦੀ ਸਹੂਲਤ ਲਈ ਪਾਣੀ ਦੀ ਇੱਕ ਵੱਡੀ ਟੈਂਕੀ ਦੀ ਉਸਾਰੀ।

ਇਨ੍ਹਾਂ ਸਾਰੀਆਂ ਸੇਵਾਵਾਂ ਦੀ ਦੇਖ-ਰੇਖ ਦੀ ਸੇਵਾ ਭਾਈ ਸਾਹਿਬ ਜੀ ਵੱਲੋਂ ਭਾਈ ਹਰਮਿੰਦਰ ਸਿੰਘ ਜੀ (ਬਾਬਾ ਜੀ) ਅਤੇ ਭਾਈ ਭੁਪਿੰਦਰ ਸਿੰਘ ਜੀ (ਰਾਜੂ ਵੀਰ ਜੀ) ਨੂੰ ਸੌਂਪੀ ਗਈ ਹੈ। 
ਬਾਬਾ ਜੀ ਦਾ ਰੋਮ-ਰੋਮ ਸ਼ੁਕਰਾਨਾਂ ਅਤੇ ਆਪ ਸਭ ਸੰਗਤਾਂ ਦਾ ਕੋਟਿ-ਕੋਟਿ ਧੰਨਵਾਦ।

ਅਸੀਸ ਬਖਸ਼ਣੀ ਜੀ।sukhdev  singh

 

 
S. Sukhdev singh (America)23-7-10

(SIMRAN ALL GLOBAL)1 right view 2 right intention 3 right speeach 4 right action 5 right livelihood 6 right effort 7 right mindfulness 8 right meditation ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥ ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥ ਸਿਮਰਹਿ ਜਖ੍ਯ੍ਯਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥ ਸਿਮਰਹਿ ਪਸੁ ਪੰਖੀ ਸਭਿ ਭੂਤਾ ॥ ਸਿਮਰਹਿ ਬਨ ਪਰਬਤ ਅਉਧੂਤਾ ॥ ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥ {ਪੰਨਾ 1078-1079} SUKHDEV SINGH pahuwind,rupinder kaur,jaswinder singh usa , ranjeet kaur valtoha.

 
Asima 22-07-2010

Prayer..........? i need a prayer that speaks wisdom and strength into my life so if u can leave some prayers or pray for me

 thnx

 
S. Sukhdev singh (America) 18-7-10
ਪਹੂਵਿੰਡੀਏ ਦਾ ਸ਼ਪੱਸ਼ਟੀਕਰਨ
 
Jul 13, 2010


ਸੁਖਦੇਵ ਸਿੰਘ ਪੁਹੂਵਿੰਨਡੀਏ ਨੇ ਟੈਲੀਫੋਨ ਤੇ ਗੱਲ ਕਰਦਿਆਂ ਸ਼ਪੱਸ਼ਟ ਕੀਤਾ ਕਿ ਪਿਛਲੀਆਂ ਸਾਰੀਆਂ ਗੱਲਾਂ ਭੁੱਲਾ ਦਿੱਤੀਆਂ ਜਾਣ ਅਤੇ ਨਵੇਂ ਸਿਰੇ ਤੋਂ ਗੁਰੂ ਗ੍ਰੰਥ ਦੇ ਪਾਂਧੀ ਸਿਰ ਜੋੜ ਲੈਣ। ਮੈਂ ਗੁਰੂ ਗ੍ਰੰਥ ਨੂੰ ਹੀ ਦਸਮ ਗ੍ਰੰਥ ਕਹਿੰਦਾ ਹਾਂ ਕਿਉਂਕਿ ਦਸਾਂ ਗੁਰੂਆਂ ਦੀ ਜੋਤਿ ਹੈ ਹੋਰ ਕੋਈ ਦਸਮ ਗ੍ਰੰਥ ਨਹੀਂ। ਗੁਰਬਾਣੀ ਅੰਦਰਲਾ ਪਛਾਨਣ ਦੀ ਗੱਲ ਕਰਦੀ ਹੈ। ਬਾਹਰੀ ਭੇਖ-ਪਹਿਰਾਵੇ ਇਸ ਵਿੱਚ ਅੜਿਕਾ ਹਨ। ਸਭ ਵਿੱਚ ਰੱਬ ਦੀ ਜੋਤ ਹੈ। ਅਸੀਂ ਗੁਰਬਾਣੀ ਅੰਮ੍ਰਿਤ ਨਾਲੋਂ ਟੁਟਦੇ ਜਾ ਰਹੇ ਹਾਂ। ਗੁਰਬਾਣੀ ਦਾ ਅੰਮ੍ਰਿਤ ਦੁਨੀਆਂ ਦਾ ਹਰੇਕ ਮਨੁੱਖ ਪੀ ਸਕਦਾ ਹੈ। ਇਸ ਸਬੰਧ ਵਿੱਚ ਮੈਂ ਸ੍ਰ. ਗੁਰਬਖਸ਼ ਸਿੰਘ ,ਅਫਗਾਨਾਂ ਦੀਆਂ ਬੁੱਕਾਂ ਪੜ੍ਹਨ ਦੀ ਤਾਗੀਦ ਕਰਦਾ ਹਾਂ। ਅਖੌਤੀ ਸਾਧ ਸੰਤ ਸਿੱਖੀ ਰਾਹ ਦੇ ਰੋੜੇ ਅਤੇ ਖੂਨ ਪੀਣੀਆਂ ਜੋਕਾਂ ਹਨ। ,ਗੁਰੂ ਗ੍ਰੰਥ ਦੇ ਅੰਮ੍ਰਿਤ ਨੂੰ ਹੀ ਚੱਖਣ ਅਤੇ ਉਸ ਦਾ ਹੀ ਪ੍ਰਚਾਰ ਕਰਨ। ਮੋਨੇ ਅਤੇ ਕੇਸਧਾਰੀਆਂ ਵਿੱਚ ਪਾੜੇ ਨਾ ਪਾਉਣ। ਮੈਂ ਗੁਰਚਰਨ ਸਿੰਘ ਜਿਉਣ ਵਾਲੇ ਨਾਲ ਮਿਲ ਕੇ ਚੱਲ ਸਕਦਾ ਹਾਂ। ਆਵਗਵਣ (ਜਨਮ-ਮਰਣ) ਅਤੇ ਆਤਮਾ ਬਾਰੇ ਪਾਣੀ ਚ ਮਧਾਣੀ ਨਾ ਪਾਓ-ਨਾ ਕੋਈ ਮਰੈ ਨਾ ਆਵੈ ਜਾਇਆ॥ ਪ੍ਰਮਾਤਮਾਂ ਹੀ ਆਤਮਾਂ ਹੈ ਜੋ ਜਨਮ ਮਰਣ ਦੇ ਚੱਕਰ ਤੋਂ ਰਹਿਤ ਹੈ। ਹੁਣ ਮੇਰਾ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ ਅਤੇ ਅੱਗੇ ਤੋਂ ਮੈਨੂੰ ਸਿਖਿਆਰਥੀ ਨਾਂ ਲਿਖਿਆ ਜਾਵੇ ਕਿਉਂਕਿ ਕਈ ਮੈਨੂੰ ਦਮਦਮੀ ਟਕਸਾਲ ਦਾ ਵਿਦਿਆਰਥੀ ਸਮਝ ਲੈਂਦੇ ਹਨ। ਮੇਰਾ ਪਿੰਡ ਸਿੱਖ ਜਰਨੈਲ ਬਾਬਾ ਦੀਪ ਸਿੰਘ ਸ਼ਹੀਦ ਵਾਲਾ "ਪਹੂਵਿੰਡ" ਹੈ ਇਸ ਲਈ ਮੈਨੂੰ ਸੁਖਦੇਵ ਸਿੰਘ "ਪਹੂਵਿੰਡ" ਹੀ ਸਮਝਿਆ ਜਾਵੇ। ਮੈਂ ਸਾਰੀ ਦੁਨੀਆਂ ਵਿੱਚ ਰੱਬ ਦੀ ਅੰਮ੍ਰਿਤਜੋਤਿ ਸਮਾਈ ਹੋਈ ਜਾਣ ਕੇ ਸਭ ਨੂੰ ਅੰਮ੍ਰਿਤਧਾਰੀ ਮੰਨਦਾ ਹਾਂ। ਇਹ ਮੇਰੇ ਅਰਮਾਨ ਹਨ। ਆਪਣਾ ਪੈਸਾ ਬਰਬਾਦ ਨਾਂ ਕਰੋ ਸਗੋਂ ਇੱਥੇ ਹੀ ਆਪਣੇ ਲੋੜਵੰਦ ਘਰ ਪ੍ਰਵਾਰ ਦੀ ਤਰੱਕੀ ਵਿੱਚ ਲਾ ਕੇ ਜਿਹੜੇ ਦੇਸ਼ ਵਿੱਚ ਰਹਿੰਦੇ ਹਾਂ ਓਥੇ ਹੀ ਵਰਤੋ, ਅਖੌਤੀ ਲੁਟੇਰੇ, ਚੌਰੇ, ਮੋਮੋ ਠੱਗਣੇ ਪ੍ਰੇਤਾਂ ਰੂਪੀ ਸਾਧਾਂ ਨੂੰ ਦੇ ਕੇ ਬਰਬਾਦ ਨਾਂ ਕਰੋ। ਮੇਰੀ ਖਾਸ ਕਰਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਬੂਬਣੇ ਅਖੌਤੀ ਸਾਧ ਲਾਣੇ ਨੂੰ ਗੁਰੂ ਘਰਾਂ ਤੋਂ ਦੂਰ ਰੱਖੋ ਇਹ ਜੋਕਾਂ ਹਨ ਇਨ੍ਹਾਂ ਨੇ ਤਾਂ ਤੁਹਾਡੀ ਕਿਰਤ ਕਮਾਈ ਹੜੱਪਦੇ ਹੋਏ ਖੂਨ ਹੀ ਪੀਣਾ ਹੈ। ਮੋਹ ਮਾਇਆ ਤੋਂ ਉਪਰ ਉਂਠ ਕੇ ਆਪਾ ਪਛਾਣੋ। ਘਰਿ ਮਹਿ ਅੰਮ੍ਰਿਤ ਭਰਪੂਰ ਹੈ॥ ਗੁਰੂ ਗੰਰਥ "ਗੁਰੂ" ਹੀ ਸ਼ਬਦ ਗੁਰੂ ਹੈ। ਸੰਸਾਰ ਪ੍ਰਕਾਸ਼ ਚੋਂ ਪੈਦਾ ਹੋਇਆ ਹੈ ਨਾਂ ਕਿ ਅੰਧਕਾਰ ਚੋਂ। ਪ੍ਰਮਾਤਮਾਂ ਆਪ ਹੀ ਪ੍ਰਕਾਸ਼ ਰੂਪ ਹੋ ਕੇ ਸਭਨੀ ਥਾਂਈਂ ਪਸਰਿਆ ਹੋਇਆ ਹੈ, ਆਪੇ ਰਾਹੀਂ ਉਸ ਦੀ ਪਛਾਣ ਕਰੋ। ਚੁਗਲੀਆਂ ਅਤੇ ਅਫਵਾਹਾਂ ਤੋਂ ਬਚ ਕੇ ਰਹੋ। ਮੈਂ ਅਸਲੀ ਮਿਸ਼ਨਰੀ ਪ੍ਰਚਾਰਕਾਂ ਦਾ ਵਿਰੋਧੀ ਨਹੀਂ ਹਾਂ, ਗਲਤ ਫਹਿਮੀਆਂ ਦੂਰ ਕਰਦਾ ਹੋਇਆ-

ਸੁਖਦੇਵ ਸਿੰਘ "ਪਹੂਵਿੰਡ"

510-734-2047

 
S. Sukhdev singh (America) 13-7-10

ਸਿੱਖ ਸਿਧਾਂਤ ਅਨੁਸਾਰ ਜੇ ਕੋਈ ਮੁਸਲਮਾਨ ਹੈ ਤਾਂ ਉਹ ਚੰਗਾ ਮੁਸਲਮਾਨ ਬਣੇ,ਜੇ ਕੋਈ ਬ੍ਰਾਹਮਣ ਹੈ ਤਾਂ ਉਹ ਚੰਗਾ ਬ੍ਰਾਹਮਣ ਬਣੇ,ਜੇ ਕੋਈ ਗਿਆਨੀ ਹੈ ਤਾਂ ਉਹ ਅਸਲ ਵਿਚ ਗਿਆਨੀ ਹੋਵੇ। ਗੁਰੂ ਦਾ ਦਰ ਹਰ ਮਜ਼ਹਬ ਲਈ ਖੁੱਲ੍ਹਾ ਹੈ। ਗੁਰਮਤਿ ਦਾ ਆਦੇਸ਼ ਹੈ,ਆਪਣੇ ਆਪਣੇ ਧਰਮ ਅਨੁਸਾਰ ਇਕ ਪ੍ਰਮਾਤਮਾ ਤੇ ਟੇਕ ਰੱਖਣੀ।ਮੂਰਤੀ ਵਿਚ ਵੀ ਉਸੇ ਭਗਵਾਨ ਦੀ ਛਵੀ ਨੂੰ ਵੇਖਣਾ ਹੈ।ਮੇਰੇ ਖਿਆਲ ਅਨੁਸਾਰ ਪੱਥਰਾਂ ਦੀਆਂ ਮੂਰਤਾਂ ਦੀ ਜਗ੍ਹਾ ਜਿੰਦਾ ਜਾਗਦੀਆਂ ਮੂਰਤਾਂ ਸਾਡੇ ਆਲੇ ਦੁਆਲੇ ਚੌਹੀਂ ਚੁਫੇਰੇ ਬਿਰਾਜਮਾਨ ਤੇ ਘੁੰਮਦੀਆਂ ਫਿਰਦੀਆਂ। ਜੇ ਅਸੀਂ ਉਨ੍ਹਾਂ ਜਿੰਦਾ ਜਾਗਦੀਆਂ ਮੂਰਤਾਂ ਵਿਚ ਪ੍ਰਭੂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ,ਤਾਂ ਪ੍ਰਭੂ ਵੀ ਜਰੂਰ ਲਭ ਪਵੇਗਾ ਪੂਜਾ ਅਤੇ ਸਿੱਖ ਧਰਮ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮੂਰਤੀ ਪੂਜਾ’ ਦੇ ਅਰਥ ਇਸ ਤਰ੍ਹਾਂ ਦੱਸੇ ਹਨ: "ਜੜ੍ਹ ਅਥਵਾ ਚੈਤੰਨ ਸ੍ਰਿਸ਼ਟੀ ਨੂੰ ਸਿਰਜਨਹਾਰ ਤੱਲ ਇਸ਼ਟ ਮੰਨ ਕੇ ਪੂਜਣ ਦਾ ਨਾਉਂ ਮੂਰਤੀ ਪੂਜਾ ਹੈ"। "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ਰਹਾਉ॥" "ਬੁਨਨਾ ਤਨਨਾ ਤਿਆਗਿ ਕੈ ਪ੍ਰੀਤ ਚਰਨ ਕਬੀਰਾ। ਨੀਚਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥" "ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨ੍ਹਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧ ਸੰਗਿ ਹਰਿ ਦਰਸਨੁ ਪਾਇਆ॥" "ਸੈਨੁ ਨਾਈ ਬੁਤਕਾਰੀਆ ਓਹ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡ ਭਾਗਾ॥" ਹਰ ਇੱਕ ਸਿੱਖ ਨੂੰ ਇਸ ਸੰਬੰਧੀ ਸੁਚੇਤ ਹੋਣ ਦੀ ਅਤਿ ਜ਼ਰੂਰਤ ਹੈ। so tarlochan singh ji thankyou very much from sukhdev singh pahuwind

 
Elfchic(London)

Reincarnation? I believe in reincarnation as one of the things that happens to us when we die. I was just wondering if there is anybody who has any past life memories? and if they would like to share them with me? thanks.

 
S.vijaydeep Singh 11-7-2010

Gurfateh Scholarship for Sikhs aspiring for IAS. Citation Scholarships for IAS Coaching Applications are invited to award nationwide scholarships on merit cum means basis from the candidates willing to appear for Civil Services Examination 2012. Applications may kindly be sent by the end of July 2010 and subsequently in July every year, for Sharanpal Singh Scholarship and Risaldarni Ram Kaur Scholarship to meet the expenses of a yearlong stay and coaching at Delhi. Candidates for regional language will be considered if proper coaching is available at State Capital or Union Territory. We earnestly appeal to lend your valuable support to this noble cause to find and locate intelligent candidates fit to appear. Bright students of school and college level willing to appear in future are advised to contact for guidance of advance preparation for better results. Candidates with professional degrees or post graduates are requested to send their application on plain paper, strictly without any enclosures, with the following information by ordinary post, affixing a photograph and self addressed post card for acknowledging the receipt. The selected candidates only will be informed within a month and has to send the attested copies of the submitted information. If any information found incorrect at any stage, the scholarship will be terminated and the Trust is at liberty to take steps for recovery of the availed amount and initiate criminal proceedings. 1- Name of the candidate, address, E-mail and mobile.2- Whether Amritdhari or not? 3- Eligibility for appearing how many attempts. 4- Profession of parents and total annual income. 5- Percentage of marks obtained and year in Matric, Inter or plus two, Graduation and Post-Graduation. 6- Whether availed any benefits under Reservation Category? This is an additional qualification. Applications may kindly be sent to, Guru Nanak Dev Educational Trust, “Sant Bhavanâ€, 15-3-137, Gowliguda Chaman, Hyderabad-500012. Details can be had on mobile no.0 98 48 35 31 05 or E-mail: nanaknishter@gmail.com

 


 
Name *
Email *
Contact No. *
Your Comments *